7-Days Weather Forecast of Rupnagar City-Town of Punjab
We provide the most accurate weather forecast for Rupnagar City-Town of Punjab for the upcoming seven days, directly sourced from the India Meteorological Department, Ministry of Earth Sciences, Government of India.
7-Days Weather Forecast of Anandpur sahib City Town
7-Days Weather Forecast of Ropar City Town
Get Accurate Weather Updates: Select Block
| ANANDPUR-SAHIB |
| CHAMKAUR-SAHIB |
| MORINDA |
| NURPUR-BEDI |
| RUPNAGAR |
Agro Advisories for Rupnagar District
Weather Summary
English: Thunderstorms & Lightning Squall etc; Strong Surface Winds along with light to moderate rainfall is expected during next 1-2 days.
ਪੰਜਾਬੀ (Punjabi): ਅਗਲੇ 1-2 ਦਿਨਾਂ ਦੌਰਾਨ ਚਮਕ ਗਰਜ, ਝੱਖੜ ਅਤੇ ਤੇਜ਼ ਹਵਾਵਾਂ ਚੱਲਣ ਦੇ ਨਾਲ ਕਿਤੇ-ਕਿਤੇ ਹਲਕੀ ਤੋਂ ਦਰਮਆਿਨੀ ਬਾਰਿਸ਼ ਹੋਣ ਦੇ ਅਨੁਮਾਨ ਹਨ।
General Advisory
English: Avoid irrigation and spray due to prediction of Strong Surface Winds and rainfall.
ਪੰਜਾਬੀ (Punjabi): ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕਾਰਨ ਸਿੰਚਾਈ ਅਤੇ ਸਪਰੇਅ ਅੱਗੇ ਪਾ ਦਿਓ।
SMS Advisory
English: Thunderstorms & Lightning Squall etc; Strong Surface Winds along with light to moderate rainfall is expected during next 1-2 days. Avoid irrigation and spray due to prediction of Strong Surface Winds
ਪੰਜਾਬੀ (Punjabi): ਅਗਲੇ 1-2 ਦਿਨਾਂ ਦੌਰਾਨ ਚਮਕ ਗਰਜ, ਝੱਖੜ ਅਤੇ ਤੇਜ਼ ਹਵਾਵਾਂ ਚੱਲਣ ਦੇ ਨਾਲ ਕਿਤੇ-ਕਿਤੇ ਹਲਕੀ ਤੋਂ ਦਰਮਆਿਨੀ ਬਾਰਿਸ਼ ਹੋਣ ਦੇ ਅਨੁਮਾਨ ਹਨ।ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕਾਰਨ ਸਿੰਚਾਈ ਅਤੇ ਸਪਰੇਅ ਅੱਗੇ ਪਾ ਦਿਓ।
Maize
English: Maize Stage:- Sowing, Start sowing of maize. Sow only the PAU recommended hybrids/varieties. To avoid the adverse effect of excess rainfall, particularly at seedling emergence, sow the maize seed on top centre of the bed with row-to-row spacing of 67.5 cm and plant to plant spacing of 18 cm or sowing should be done on the side of ridges preferably 6-7 cm above base with 60 cm apart rows and plant to plant spacing should be 20 cm.
ਪੰਜਾਬੀ (Punjabi): ਮੱਕੀ ਇਸ ਮਹੀਨ ਮੱਕੀ ਦੀ ਬਿਜਾਈ ਸ਼ੁਰੂ ਕਰ ਦੇਵੋ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਸਿਫ਼ਾਰਸ਼ ਕਿਸਮਾ ਹੀ ਬੀਜੋ। ਮੱਕੀ ਦੀ ਬਿਜਾਈ 67.5 ਸੈਟੀਮੀਟਰ ਬੈਡਾ ਦੇ ਵਿਚਕਾਰ 3-5 ਸੈਟੀਮੀਟਰ ਡੂੰਘਾਈ ਤੇ ਕਰੋ ਅਤੇ ਬੂਟੇ ਤੋ ਬੂਟੇ ਦਾ ਫ਼ਾਸਲਾ 18ਸੈਟੀਮੀਟਰ ਰੱਖੋ ਜਾ 60 ਸੈਟੀਮੀਟਰ ਦੀ ਵਿੱਥ ਤੇ ਵੱਟਾ ਦੇ ਪਾਸੇ ਤੇ 6-7 ਸੈਟੀਮੀਟਰ ਦੀ ਉਚਾਈ ਤੇ ਬਿਜਾਈਕਰੋ ਅਤੇ ਬੂਟੇ ਤੋ ਬੂਟੇ ਦਾ ਫ਼ਾਸਲਾ 20 ਸੈਟੀਮੀਟਰ ਰੱਖੋ।
Sugarcane
English: Sugarcane Stage: Planting :- Irrigate the crop at 7 to 12 days interval.Pyrilla: Pyrilla reduces cane yield and sugar recovery heavily. This pest appears in May. The leaves of the damaged crop turn yellow. To control Spray the crop with 600 mL Dursban 20 EC (chlorpyriphos) in 400 litres of water per acre with manually operated sprayer.For effective control of seasonal grass, sedge and broad leaf weeds,post-emergence application of 1200 g per acre Triskele/Trishuk (2,4-D sodium salt 44% + metribuzin 35% + pyrazosulfuron ethyl 1.0%) WDG or 1000 g per acre Sindica (2,4- D sodium salt 48% + metribuzin 32% + chlorimuron ethyl 0.8%) WDG in 200 litres of water at 3-5 leaf stage of weeds provides For fields infested with dila only, post-emergence application of 2,4-D sodium salt 80 WP @800 g per acre 2, 4-D sodium salt 80 WP in 200 litres of water should be applied. In fields infested with Ipomoea spp. (lapeta vel) and other broadleaf weeds, apply 800 g of or 400 mL per acre 2,4-D amine salt 58 SL in 200 litres of water at 3 to 5 leaf stage.
ਪੰਜਾਬੀ (Punjabi): ਕਮਾਦ ਫਸਲ ਨੂੰ 7 ਤੋਂ 12 ਦਿਨਾਂ ਦੇ ਅੰਤਰਾਲ 'ਤੇ ਸਿੰਚਾਈ ਕਰੋ।ਕਮਾਦ ਦਾ ਘੋੜਾ (ਪਾਇਰਿੱਲਾ): ਇਹ ਕੀੜਾ ਕਮਾਦ ਦੇ ਝਾੜ ਅਤੇ ਗੰਨੇ ਦੀ ਮਿਠਾਸ ਦੀ ਮਾਤਰਾ ਬਹੁਤ ਘਟਾ ਦਿੰਦਾ ਹੈ। ਇਹ ਕੀੜਾ ਮਈ ਵਿੱਚ ਪਹਿਲੀ ਵਾਰ ਨਜ਼ਰ ਆਉਂਦਾ ਹੈ ।ਹਮਲ਼ੇ ਵਾਲੇ ਬੂਟੇ ਦੇ ਪੱਤੇ ਪੀਲੇ ਹੋ ਜਾਂਦੇ ਹਨ। ਹਮਲ਼ੇ ਦੇ ਅਗਲੇ ਪੜਾਅ ਤੇ ਸਾਰੇ ਆਗ ਕਾਲੇ ਹੋ ਜਾਂਦੇ ਹਨ ਇਸ ਦੀ ਰੋਕਥਾਮ ਲਈ 600 ਮਿਲ਼ੀਲਿਟਰ ਡਰਸਬਾਨ 20 ਈ ਸੀ (ਕਲੋਰਪਾਈਰੀਫਾਸ) ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਵਾਲੇ ਸਪਰੇ ਪੰਪ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਨਦੀਨਾ ਦੀ ਰੋਕਥਾਮ:- ਫ਼ਸਲ ਵਿੱਚ ਮੌਸਮੀ ਘਾਹ, ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਪ੍ਰਤੀ ਏਕੜ 1200 ਗ੍ਰਾਮ ਟ੍ਰਿਸਕੇਲ/ਤ੍ਰਿਸ਼ੂਕ (2,4-ਡੀ ਸੋਡੀਅਮ ਸਾਲਟ 44% + ਮੈਟਰੀਬਿਊਜ਼ਿਨ 35% + ਪਾਈਰੈਜ਼ੋਸਲਫੂਰਾਨ ਈਥਾਈਲ 1.0%) ਡਬਲਯੂ ਡੀ ਜੀ ਜਾਂ 1000 ਗ੍ਰਾਮ ਸਿੰਡੀਕਾ (2,4-ਡੀ ਸੋਡੀਅਮ ਸਾਲਟ 48% + ਮੈਟਰੀਬਿਊਜ਼ਿਨ 32% + ਕਲੋਰੀਮਿਯੂਰਾਨ ਈਥਾਈਲ 0.8%) ਡਬਲਯੂ ਡੀ ਜੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ, ਜਦੋਂ ਨਦੀਨ 3-5 ਪੱਤਿਆਂ ਦੀ ਅਵਸਥਾ ਵਿੱਚ ਹੋਵੇ, ਤੇ ਛਿੜਕਾਅ ਕਰੋ। ਡੀਲੇ ਦੀ ਰੋਕਥਾਮ ਲਈ ਖੜ੍ਹੀ ਫ਼ਸਲ ਵਿੱਚ 800 ਗ੍ਰਾਮ ਪ੍ਰਤੀ ਏਕੜ 2,4-ਡੀ ਸੋਡੀਅਮ ਸਾਲਟ 80 ਡਬਲਯੂ ਪੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਲਪੇਟਾ ਵੇਲ ਅਤੇ ਹੋਰ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਇਹਨਾਂ ਦੀ 3-5 ਪੱਤਿਆਂ ਦੀ ਅਵਸਥਾ ਤੇ ਪ੍ਰਤੀ ਏਕੜ 800 ਗ੍ਰਾਮ 2,4-ਡੀ ਸੋਡੀਅਮ ਸਾਲਟ 80 ਡਬਲਯੂ ਪੀ ਜਾਂ 400 ਮਿਲ਼ੀਲਿਟਰ 2,4-ਡੀ ਅਮਾਈਨ ਸਾਲਟ 58 ਐਸ ਐਲ ਦਾ ਛਿੜਕਾਅ ਕਰੋ
Green gram
English: Summer Moong Stage Vegetative:- Last irrigation to summer moong should be stopped 55 days after sowing. This would help in uniform ripening of the crop.
ਪੰਜਾਬੀ (Punjabi): ਸੱਠੀ ਮੂੰਗੀ ਸੱਠੀ ਮੂੰਗੀ ਦੀ ਫ਼ਸਲ ਨੂੰ ਅਖ਼ੀਰਲਾ ਪਾਣੀ ਬਿਜਾਈ ਦੇ 55 ਦਿਨਾ ਬਾਅਦ ਬੰਦ ਕਰ ਦਿਉ। ਅਜਿਹਾ ਕਰਨ ਨਾਲ ਫ਼ਸਲ ਇੱਕੋ ਸਮੇ ਪੱਕ ਜਾਵੇਗੀ।
Pigeon pea (red gram/arhar)
English: Arhar Pre sowing irrigation/Field prepration/Sowing Apply pre sowing irrigation before the sowing of arhar.Sowing of arhar using seed rate 6 kg per acre.
ਪੰਜਾਬੀ (Punjabi): ਅਰਹਰ ਅਰਹਰ ਦੀ ਬਿਜਾਈ ਲਈ ਖੇਤਾਂ ਦੀ ਰੌਣੀ ਕਰ ਲਓ।ਅਰਹਰ ਦੀ ਬਿਜਾਈ 6 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।
Groundnut
English: Groundnut Stage-Sowing, In groundnut-wheat cropping system, sow groundnut (variety SG 99 and M-522) during May after the harvest of wheat.
ਪੰਜਾਬੀ (Punjabi): ਮੂੰਗਫਲੀ ਗਰਮ ਰੁੱਤ ਦੀ ਮੂੰਗਫਲੀ ਅਤੇ ਕਣਕ ਦੇ ਪ੍ਰਚਲਤ ਫ਼ਸਲੀ ਚੱਕਰ ਮੂੰਗਫ਼ਲੀ ਦੀ ਕਿਸਮ ਐਸ ਜੀ 84, ਐਸ ਜੀ 99, ਐਮ 522 ਨੂੰ ਕਣਕ ਤੋਂ ਪਿਛੋਂ ਬੀਜੋ।
Citrus
English: Citrus Fruit development- • Disease:Gummois- 1.)Drench the affected soil with Ridomil Gold 68 WP/Curzate M8/ Ridox 72 W P/M etamil 72 WP/ Matco 8-64 (25g in 10 liters of water per tree)2.)Application of sodiumhypochlorite @ 50ml per tree in 10 litre water• Pest- For sucking pest like aphids, citrus psylla etc.- Spray Confidor @ 0.4 ml or Actara 0.33 g per litre of water.• Disease- Die-back/ Anthracnose- Remove infected twigs and spray Bordeux mixture (2:2:250) or 50% copper oxychloride (0.3%).
ਪੰਜਾਬੀ (Punjabi): ਨਿੰਬੂ ਬੂਟਿਆ ਦੇ ਜ਼ਮੀਨ ਨਾਲ ਲੱਗੇ ਹਿੱਸੇ ਦਾ ਗਲਣਾ :- ਰਿਡੋਮਿਲ ਗੋਲਡ ਜਾਂ ਕਰਜੈਟ ਐਮ 8 ਜਾਂ ਮੈਟਕੋ 8-64 ਜਾਂ ਰਿਡਕੌਸ ਜਾਂ ਮਟੈਾਮਿਲ (25 ਗਾ੍ਰਮ ਨੂੰ 10 ਲਿਟਰ ਪਾਣੀ ਵਿੱਚ ) ਦਾ ਸਪਰੇ ਕਰੋਕੀੜੇ :ਰਸ ਚੂਸਣ ਵਾਲੇ ਕੀੜਿਆਂ ਜਿਵੇਂ ਕਿ ਚੇਪਾ, ਸਿਟਰਸ ਸਾਈਲਾ ਆਦਿ ਲਈ - ਕਨਫੀਡਰ @ 0.4 ਮਿ.ਲੀ. ਜਾਂ ਐਕਟਾਰਾ 0.33 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
Turmeric
English: Turmeric Stage;- Sowing, Start planting turmeric in this month. Planting of turmeric should be done in rows 30 cm apart by keeping plant to plant distance of 20 cm. Six to eight quintal of rhizomes are sufficient for sowing one acre. Apply 10-12 tonnes of well-rotten Farm Yard Manure before planting and 60 kg single super phosphate per acre at planting.Sow turmeric as intercrop in popular planted fields.
ਪੰਜਾਬੀ (Punjabi): ਹਲਦੀ ਇਸ ਮਹੀਨੇ ਹਲਦੀ ਬਿਜਾਈ ਸ਼ੁਰੂ ਕਰ ਦੇਵੋ। ਇੱਕ ਏਕੜ ਦੀ ਬਿਜਾਈ ਲਈ 6-8 ਕੁਇੰਟਲ ਹਲਦੀ ਦੀਆਂ ਨਰੋਈਆਂ ਗੰਢੀਆਂ ਕਾਫ਼ੀ ਹਨ। ਬਿਜਾਈ ਤੋ ਪਹਿਲਾ 10-12 ਟਨ ਰੂੜੀ ਪ੍ਰਤੀ ਏਕੜ ਪਾਉ। ਬਿਜਾਈ ਸਮਾ 60 ਕਿੱਲੋ ਸਿੰਗਲ ਸੁਪਰਫਾਸਫੇਟ ਪਾਉ।ਪਾਪੂਲਰ ਲਗਾਏ ਗਏ ਖੇਤਾਂ ਵਿੱਚ ਹਲਦੀ ਨੂੰ ਅੰਤਰ-ਫਸਲੀ ਵਜੋਂ ਵੀ ਲਗਾਇਆ ਜਾ ਸਕਦਾ ਹੈ।
Fodder maize
English: Fodders Stage:- Sowing, Start sowing of fodder maize, cowpea, sorghum, bajra, Napier bajra and guinea grass to get early fodder. It will provide good quality fodder during lean period. Berseem for seed production should be frequently irrigated. Kashni and other weeds should be rogued out.
ਪੰਜਾਬੀ (Punjabi): ਹਰੇ ਚਾਰੇ ਅਗੇਤੇ ਚਾਰੇ ਦੀ ਬਿਜਾਈ ਦਾ ਇਹ ਢੁੱਕਵਾ ਸਮਾ ਹੈ। ਇਨਾ ਚਾਰਿਆਂ ਵਿੱਚੋ ਮੱਕੀ, ਚਰੀ, ਬਾਜਰਾ, ਰਵਾਂ, ਗਿੰਨੀ ਘਾਹ ਅਤੇ ਨੇਪੀਅਰ ਬਾਜਰਾ ਆਉਦੇ ਹਨ ਜੋ ਕਿ ਹਰੇ ਚਾਰੇ ਦੀ ਕਮੀ ਵਾਲੇ ਸਮੇ ਚੰਗੀ ਕਵਾਲਿਟੀ ਦਾ ਹਰਾ ਚਾਰਾ ਦਿੰਦੇ ਹਨ। ਬਰਸੀਮ ਦੀ ਬੀਜ ਵਾਲੀ ਫ਼ਸਲ ਨੂੰ ਜਲਦੀ-ਜਲਦੀ ਪਾਣੀ ਦਿੰਦੇ ਰਹੋ। ਇਸ ਵਿੱਚੋ ਕਾਸ਼ਨੀ ਤੇ ਹੋਰ ਨਦੀਨਾ ਵਾਲੇ ਬੂਟੇ ਪੁੱਟਦੇ ਰਹੋ।
General advice
English: General Advise • • Apply light and frequent irrigations during this month to young plants.• Irrigate orchards at weekly interval.• In 5-6 years mango plants add MOP 700g/ plant.• Irrigate vegetable crops at weekly intervals depending upon soil and climate conditions.• Ginger:- Sow the crop under optimum moisture conditions• White wash mixture can be applied on the main trunks of the fruit trees to protect them from intense heat.
ਪੰਜਾਬੀ (Punjabi): ਸਧਾਰਨ ਸਲਾਹ • ਫ਼ਲਾ ਨਾਲ ਲੱਦੇ ਅਤੇ ਨਵੇ ਲਗਾਏ ਛੋਟੇ ਬੂਟਿਆਂ ਨੂੰ ਜਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਇਸ ਮਹੀਨੇ ਗਰਮੀ ਤੋਂ ਬਚਾਉਣ ਲਈ ਲਗਾਤਾਰ ਹਲਕੀਆ ਸਿੰਚਾਈਆਂ ਕਰੋ।• ਬਾਗਾਂ ਨੂੰ ਹਫ਼ਤਾਵਾਰੀ ਅੰਤਰਾਲ 'ਤੇ ਸਿੰਚਾਈ ਕਰੋ।• 5-6 ਸਾਲਾਂ ਦੇ ਅੰਬ ਦੇ ਪੌਦਿਆ ਵਿੱਚ 700 ਗ੍ਰਾਮ ਪ੍ਰਤੀ ਪੌਦਾ ਐਮ. ਓ. ਪੀ. ਪਾਉਂ ।• ਗਰਮੀਆਂ ਦੀਆਂ ਸਬਜ਼ੀਆਂ ਜਿਵੇ ਕਿ ਵੇਲਾ ਵਾਲੀਆਂ ਸਬਜ਼ੀਆਂ, ਟਮਾਟਰ, ਮਿਰਚ, ਬੈਂਗਣ, ਭਿੰਡੀ ਅਤੇ ਰਵਾਹ ਆਦਿ ਨੂੰ ਹਫ਼ਤੇ ਬਾਅਦ ਪਾਣੀ ਦਿਓ ਤਾ ਜੋ ਵੱਧ ਤ ਵੱਧ ਫਲ ਲੱਗਣ । ਆਉਣ ਵਾਲੇ 4-5 ਦਿਨ ਦੌਰਾਨ ਸਿੰਜਾਈ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਕਰੋ। • ਅਦਰਕ:- ਅਦਰਕ ਅਤੇ ਹਲਦੀ ਦੀ ਬਿਜਾਈ ਦਾ ਢੁੱਕਵਾ ਸਮਾਂ ਹੈ।• ਫ਼ਲਦਾਰ ਬੂਟਿਆਂ ਦੇ ਮੁੱਢਾ ਨੂੰ ਤਿੱਖੀ ਧੁੱਪ ਤੋਂ ਬਚਾਉਣ ਲਈ ਕਲੀ ਦੇ ਘੋਲ ਦਾ ਲੇਪ ਕੀਤਾ ਜਾ ਸਕਦਾ ਹੈ।