Get Accurate Weather Updates: Select Block

Agro Advisories for S.a.s-nagar District

Weather Summary

English: Weather expected to remain dry during next 1-2 days followed by light to moderate rain.

ਪੰਜਾਬੀ (Punjabi): ਅਗਲੇ 1-2 ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੇ ਅਨੁਮਾਨ ਹਨ ਉਸ ਤੋਂ ਬਾਅਦ ਕਿਤੇ-ਕਿਤੇ ਹਲਕੀ ਤੋਂ ਦਰਮਆਿਨੀ ਬਾਰਿਸ਼ ਹੋਣ ਦੇ ਅਨੁਮਾਨ ਹਨ।

General Advisory

English: Apply light irrigation to crop and young fruit plants to save from high temperature.

ਪੰਜਾਬੀ (Punjabi): ਫਸਲਾਂ ਅਤੇ ਨਵੇ ਲਗਾਏ ਫਲਾਂ ਦੇ ਪੌਦਆਿਂ ਨੂੰ ਵੱਧ ਰਹੇ ਤਾਪਮਾਨ ਤੋਂ ਬਚਾਉਣ ਲਈ ਹਲਕੀ ਸਿੰਚਾਈ ਕਰੋ।

SMS Advisory

English: Weather expected to remain dry during next 1-2 days followed by light to moderate rain.Apply light irrigation to crop and young fruit plants to save from high temperature.

ਪੰਜਾਬੀ (Punjabi): ਅਗਲੇ 1-2 ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੇ ਅਨੁਮਾਨ ਹਨ ਉਸ ਤੋਂ ਬਾਅਦ ਕਿਤੇ-ਕਿਤੇ ਹਲਕੀ ਤੋਂ ਦਰਮਆਿਨੀ ਬਾਰਿਸ਼ ਹੋਣ ਦੇ ਅਨੁਮਾਨ ਹਨ। ਫਸਲਾਂ ਅਤੇ ਨਵੇ ਲਗਾਏ ਫਲਾਂ ਦੇ ਪੌਦਆਿਂ ਨੂੰ ਵੱਧ ਰਹੇ ਤਾਪਮਾਨ ਤੋਂ ਬਚਾਉਣ ਲਈ ਹਲਕੀ ਸਿੰਚਾਈ ਕਰੋ।

Maize

English: Maize Stage:- Sowing, Start sowing of maize. Sow only the PAU recommended hybrids/varieties. To avoid the adverse effect of excess rainfall, particularly at seedling emergence, sow the maize seed on top centre of the bed with row-to-row spacing of 67.5 cm and plant to plant spacing of 18 cm or sowing should be done on the side of ridges preferably 6-7 cm above base with 60 cm apart rows and plant to plant spacing should be 20 cm.

ਪੰਜਾਬੀ (Punjabi): ਮੱਕੀ ਇਸ ਮਹੀਨ ਮੱਕੀ ਦੀ ਬਿਜਾਈ ਸ਼ੁਰੂ ਕਰ ਦੇਵੋ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਸਿਫ਼ਾਰਸ਼ ਕਿਸਮਾ ਹੀ ਬੀਜੋ। ਮੱਕੀ ਦੀ ਬਿਜਾਈ 67.5 ਸੈਟੀਮੀਟਰ ਬੈਡਾ ਦੇ ਵਿਚਕਾਰ 3-5 ਸੈਟੀਮੀਟਰ ਡੂੰਘਾਈ ਤੇ ਕਰੋ ਅਤੇ ਬੂਟੇ ਤੋ ਬੂਟੇ ਦਾ ਫ਼ਾਸਲਾ 18ਸੈਟੀਮੀਟਰ ਰੱਖੋ ਜਾ 60 ਸੈਟੀਮੀਟਰ ਦੀ ਵਿੱਥ ਤੇ ਵੱਟਾ ਦੇ ਪਾਸੇ ਤੇ 6-7 ਸੈਟੀਮੀਟਰ ਦੀ ਉਚਾਈ ਤੇ ਬਿਜਾਈਕਰੋ ਅਤੇ ਬੂਟੇ ਤੋ ਬੂਟੇ ਦਾ ਫ਼ਾਸਲਾ 20 ਸੈਟੀਮੀਟਰ ਰੱਖੋ।

Green gram

English: Summer Moong Stage Harvesting:- Harvest the mature crop. The ideal time to harvest is when about 80% of the pods turn brown or black.

ਪੰਜਾਬੀ (Punjabi): ਸੱਠੀ ਮੂੰਗੀ ਪੱਕੀ ਹੋਈ ਫ਼ਸਲ ਦੀ ਵਾਢੀ ਕਰੋ। ਵਾਢੀ ਦਾ ਸਹੀ ਸਮਾਂ ਉਹ ਹੁੰਦਾ ਹੈ ਜਦੋਂ ਲਗਭਗ 80% ਫਲੀਆਂ ਭੂਰੀਆਂ ਜਾਂ ਕਾਲੀਆਂ ਹੋ ਜਾਂਦੀਆਂ ਹਨ।

Pigeon pea (red gram/arhar)

English: Arhar Pre sowing irrigation/Field prepration/Sowing Apply pre sowing irrigation before the sowing of arhar.Sowing of arhar variety AL 882 from 15 June to 25 June by using seed rate 6 kg per acre.

ਪੰਜਾਬੀ (Punjabi): ਅਰਹਰ ਅਰਹਰ ਦੀ ਬਿਜਾਈ ਲਈ ਖੇਤਾਂ ਦੀ ਰੌਣੀ ਕਰ ਲਓ।ਅਰਹਰ ਦੀ ਕਿਸਮ ਏ ਐਲ਼ 882 ਦੀ ਬਿਜਾਈ 15 ਜੂਨ ਤੋਂ 25 ਜੂਨ ਤੱਕ 6 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।

Soyabean

English: Soybean Sowing Sowing of crop using seed rate of 25-30 kg/acre under optimum soil moisture conditions

ਪੰਜਾਬੀ (Punjabi): ਸੋਇਆਬੀਨ 25-30 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਵਰਤ ਕੇ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਬਿਜਾਈ ਰੌਣੀ ਕਰਕੇ ਹੀ ਕਰੋ ।

Groundnut

English: Groundnut Stage-Sowing, In groundnut-wheat cropping system, sow groundnut (variety SG 99 and M-522) during june after the harvest of wheat.

ਪੰਜਾਬੀ (Punjabi): ਮੂੰਗਫਲੀ ਗਰਮ ਰੁੱਤ ਦੀ ਮੂੰਗਫਲੀ ਅਤੇ ਕਣਕ ਦੇ ਪ੍ਰਚਲਤ ਫ਼ਸਲੀ ਚੱਕਰ ਮੂੰਗਫ਼ਲੀ ਦੀ ਕਿਸਮ ਐਸ ਜੀ 84, ਐਸ ਜੀ 99, ਐਮ 522 ਨੂੰ ਜੂਨ ਵਿੱਚ ਬੀਜੋ।

Mango

English: Mango Stage-Fruiting Mango- Mango trees carrying good load of fruits should be applied with additional one kg CAN per tree during this month. Fruit fly- Fix PAU fruit fly trap @ 16 per acre. Recharge the trap after 30 days, if needed. Spray Bordeaux mixture 2: 2: 250 at fortnightly interval for control of diseases.

ਪੰਜਾਬੀ (Punjabi): ਅੰਬ ਇਸ ਮਹੀਨੇ ਦੌਰਾਨ ਚੰਗੇ ਫਲਾਂ ਵਾਲੇ ਅੰਬ ਦੇ ਦਰੱਖਤਾਂ ਨੂੰ ਪ੍ਰਤੀ ਦਰੱਖਤ ਇੱਕ ਕਿਲੋ ਵਾਧੂ ਕੈਨ ਪਾਉਣਾ ਚਾਹੀਦਾ ਹੈ।ਫਲਾਂ ਦੀ ਮੱਖੀ ਦੀ ਰੋਕਥਾਮ ਲਈ ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਨੂੰ ਬਾਗਾਂ ਵਿੱਚ 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਲਗਾਉ। ਲੋੜ ਪੈਣ ਤੇ ਬੋਰਡੋ ਮਿਸ਼ਰਣ 2:2:250 ਦਾ ਸਪਰੇ ਪੰਦਰਾਂ ਦਿਨਾ ਦੇ ਵਕਫ਼ੇ 'ਤੇ ਕਰੋ।

Ber

English: Ber Ber- Pruning of ber trees should be completed as early as possible and apply well rotten farmyard manure after the completion of pruning.

ਪੰਜਾਬੀ (Punjabi): ਬੇਰ ਜੂਨ ਦੇ ਪਹਿਲੇ ਹਫਤੇ ਤੱਕ ਬੇਰਾ ਦੀ ਕਾਟ-ਛਾਟ ਪੂਰੀ ਕਰ ਲਵੋ ਅਤੇ ਬੇਰਾ ਨੂੰ ਛੰਗਾਈ ਤੋ ਬਾਅਦ ਦੇਸੀ ਰੂੜੀ ਪਾ ਦਿਉ।

Citrus

English: Citrus Fruit development- Citrus- To control insect-pests in citrus, spray 200 ml Crocodile/Confidor 17.8 SL or 160gActara/Dotara 25 WG in 500 litres of water per acre. To control citrus scab, give spray of Bordeaux mixture (2: 2: 250) or Copper oxychloride (0.3%).

ਪੰਜਾਬੀ (Punjabi): ਨਿੰਬੂ ਨਿੰਬੂ ਜਾਤੀ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਲਈ 200 ਮਿ.ਲਿ. ਕਰੋਕੋਡਾਈਲ/ਕਨਫੀਡੋਰ 17.8 ਤਾਕਤ ਜਾ160 ਗ੍ਰਾਮ ਐਕਟਾਰਾ/ਦੋਤਾਰਾ ਨੂੰ 25 ਡਬਲਯੂ ਜੀ 500 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਸੰਤਰੇ ਅਤੇ ਮਾਲਟਿਆਂ ਨੂੰ ਕੋਹੜ (ਸਕੈਬ) ਰੋਗ ਤੋ ਬਚਾਉਣ ਲਈ ਬੋਰਡੋ ਮਿਸ਼ਰਣ (2:2:250) ਜਾ 0.3 %ਕੌਪਰ ਔਕਸਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ)।

General advice

English: General Advise • Apply frequest and light irrigation in litchi. Mango, citrus nd pear to avoid heat strees. Avoid heavy irrigations in case of high wind speed prediction which may cause lodging and fruit drop of trees.• White wash mixture can be applied on the main trunks of the fruit trees to protect them from intense heat. • Thatches or coverings can be erected to save the young fruit plants from intense heat. Apply frequent watering to young as well as nursery plants also.• Irrigate vegetable crops at weekly intervals depending upon soil and climate conditions.• Ginger:- Sow the crop under optimum moisture conditions• In the areas, where the rainfall is occurred, the farmers can grow arhar, maize, groundnut, soybean and fodder crops.

ਪੰਜਾਬੀ (Punjabi): ਸਧਾਰਨ ਸਲਾਹ • ਗਰਮੀ ਤੋਂ ਬਚਣ ਲਈ ਅੰਬ, ਨਿੰਬੂ ਜਾਤੀ, ਨਾਸ਼ਪਾਤੀ ਅਤੇ ਲੀਚੀ ਵਿੱਚ ਵਾਰ-ਵਾਰ ਅਤੇ ਹਲਕੀ ਸਿੰਚਾਈ ਕਰੋ। ਤੇਜ਼ ਹਵਾ ਦੀ ਗਤੀ ਦੀ ਭਵਿੱਖਬਾਣੀ ਦੇ ਕਾਰਨ ਭਾਰੀ ਸਿੰਚਾਈ ਤੋਂ ਬਚੋ।• ਫ਼ਲਦਾਰ ਬੂਟਿਆਂ ਦੇ ਮੁੱਢਾ ਨੂੰ ਤਿੱਖੀ ਧੁੱਪ ਤੋਂ ਬਚਾਉਣ ਲਈ ਕਲੀ ਦੇ ਘੋਲ ਦਾ ਲੇਪ ਕੀਤਾ ਜਾ ਸਕਦਾ ਹੈ।• ਨਵੇ ਲਗਾਏ ਫਲਾਂ ਦੇ ਪੌਦਿਆਂ ਨੂੰ ਤੇਜ਼ ਗਰਮੀ ਤੋਂ ਬਚਾਉਣ ਲਈ ਗ੍ਰੀਨ ਨੈਂਟ ਨਾਲ ਢੱਕਿਆ ਜਾ ਸਕਦਾ ਹੈ। ਫਲਾਂ ਦੇ ਪੌਦਿਆਂ ਅਤੇ ਨਰਸਰੀ ਪੌਦਿਆਂ ਨੂੰ ਵੀ ਵਾਰ-ਵਾਰ ਪਾਣੀ ਦਿਓ।• ਗਰਮੀਆਂ ਦੀਆਂ ਸਬਜ਼ੀਆਂ ਜਿਵੇ ਕਿ ਵੇਲਾ ਵਾਲੀਆਂ ਸਬਜ਼ੀਆਂ, ਟਮਾਟਰ, ਮਿਰਚ, ਬੈਂਗਣ, ਭਿੰਡੀ ਅਤੇ ਰਵਾਹ ਆਦਿ ਨੂੰ ਹਫ਼ਤੇ ਬਾਅਦ ਪਾਣੀ ਦਿਓ ਤਾ ਜੋ ਵੱਧ ਤ ਵੱਧ ਫਲ ਲੱਗਣ । ਆਉਣ ਵਾਲੇ 4-5 ਦਿਨ ਦੌਰਾਨ ਸਿੰਜਾਈ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਕਰੋ। • ਅਦਰਕ:- ਅਦਰਕ ਅਤੇ ਹਲਦੀ ਦੀ ਬਿਜਾਈ ਦਾ ਢੁੱਕਵਾ ਸਮਾਂ ਹੈ।• ਜਿਨ੍ਹਾਂ ਇਲਾਕਿਆਂ ਵਿੱਚ ਬਾਰਿਸ਼ ਹੁੰਦੀ ਹੈ, ਉੱਥੇ ਕਿਸਾਨ ਅਰਹਰ, ਮੱਕੀ, ਮੂੰਗਫਲੀ, ਸੋਇਆਬੀਨ ਅਤੇ ਚਾਰੇ ਦੀਆਂ ਫਸਲਾਂ ਉਗਾ ਸਕਦੇ ਹਨ।