7-Days Weather Forecast of Mansa City-Town of Punjab
We provide the most accurate weather forecast for Mansa City-Town of Punjab for the upcoming seven days, directly sourced from the India Meteorological Department, Ministry of Earth Sciences, Government of India.
7-Days Weather Forecast of Bhikhi apmc City Town
7-Days Weather Forecast of Budhlada apmc City Town
7-Days Weather Forecast of Mansa City Town
7-Days Weather Forecast of Sardulgarh apmc City Town
Get Accurate Weather Updates: Select Block
| BHIKHI |
| BUDHLADA |
| JHUNIR |
| MANSA |
| SARDULGARH |
Agro Advisories for Mansa District
Weather Summary
English: Weather forecast valid till 03 June 2026: During next five days minimum and maximum temperatures may range from 21.0 to 24.0°C and 39.0 to 45.0°C. Relative humidity may be between 25 to 60 %. Expected wind speed is 6.0 to 27.0 kmph. There is a possibility of light rainfall, thunderstorms & lightning, squall and strong surface winds on 30 and 31 May, 2026 at isolated places.
ਪੰਜਾਬੀ (Punjabi): 03 ਜੂਨ 2026 ਤੱਕ ਮੌਸਮ ਦੀ ਭੱਵਿਖਬਾਣੀ: ਆਉਣ ਵਾਲੇ ਪੰਜ ਦਿਨਾਂ ਵਿੱਚ ਘੱਟ ਤੋਂ ਘੱਟ ਤਾਪਮਾਨ ਅਤੇ ਵੱਧ ਤੋਂ ਵੱਧ ਤਾਪਮਾਨ 21.0-24.0 ਡਿਗਰੀ ਸੈਲਸੀਅਸ ਅਤੇ 39.0 ਤੋਂ 45.0 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 25-60 ਪ੍ਰਤੀਸ਼ਤ ਹੋ ਸਕਦੀ ਹੈ। ਹਵਾ ਦੀ ਗਤੀ 6.0 ਤੋਂ 27.0 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। 30 ਅਤੇ 31 ਮਈ 2026 ਨੂੰ ਕੁਝ ਥਾਵਾਂ 'ਤੇ ਹਲਕੀ ਬਾਰਿਸ਼, ਗਰਜ਼-ਚਮਕ, ਝੱਖੜ, ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
General Advisory
English: Farmers are advised to apply light and frequent irrigation to agricultural crops, fruit plants and vegetable crops.
ਪੰਜਾਬੀ (Punjabi): ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਲੋੜ ਅਨੁਸਾਰ ਫ਼ਸਲਾਂ, ਫ਼ਲਦਾਰ ਬੂਟਿਆਂ ਅਤੇ ਸਬਜ਼ੀਆਂ ਨੂੰ ਹਲਕੀ ਅਤੇ ਵਾਰ-ਵਾਰ ਸਿੰਚਾਈ ਕਰਨ।
SMS Advisory
English: Fruit, vegetable, and agricultural crops should be lightly and frequently irrigated by farmers.
ਪੰਜਾਬੀ (Punjabi): ਕਿਸਾਨਾਂ ਨੂੰ ਫਲ, ਸਬਜ਼ੀਆਂ ਅਤੇ ਫਸਲਾਂ ਨੂੰ ਹਲਕੀ ਅਤੇ ਵਾਰ-ਵਾਰ ਸਿੰਚਾਈ ਕਰਨੀ ਚਾਹੀਦੀ ਹੈ।
Cotton
English: The first irrigation in light textured soil may be advanced, if necessary. Eradicate the weeds like kanghi buti, peeli buti, puth kanda etc. growing on field bunds, waste lands, road side and irrigation channels/canals to avoid further spread of whitefly to cotton fields. Whitefly also attacks other alternate host crops like brinjal, potato, tomato, okra, moong and guar. Regular surveillance should be done for timely management of whitefly on these crops.
ਪੰਜਾਬੀ (Punjabi): ਜੇਕਰ ਲੋੜ ਹੋਵੇ, ਤਾਂ ਹਲਕੀਆਂ ਜ਼ਮੀਨਾਂ ਵਿੱਚ ਪਹਿਲਾ ਪਾਣੀ ਸਮੇਂ ਤੋਂ ਪਹਿਲਾਂ ਲਾਇਆ ਜਾ ਸਕਦਾ ਹੈ। ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ, ਖਾਲਿਆਂ ਦੀਆਂ ਵੱਟਾਂ ਅਤੇ ਖਾਲੀ ਪਈ ਜ਼ਮੀਨ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ ਆਦਿ ਨੂੰ ਨਸ਼ਟ ਕਰ ਦਿਉ। ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾਂ ਜਿਵੇਂ ਕਿ ਬੈਂਗਣ, ਆਲੂ, ਟਮਾਟਰ, ਭਿੰਡੀ, ਮੂੰਗੀ, ਮਿਰਚਾ ਅਤੇ ਗੁਆਰ ਆਦਿ ਤੇ ਵੀ ਪਾਇਆ ਜਾਂਦਾ ਹੈ। ਇਸ ਲਈ ਇਹਨਾਂ ਫਸਲਾਂ ਦਾ ਲਗਾਤਾਰ ਸਰਵੇਖਣ ਕਰੋ ਅਤੇ ਲੋੜ ਮੁਤਾਬਿਕ ਇਸ ਦੀ ਰੋਕਥਾਮ ਕਰੋ।
Maize
English: Start sowing maize during the last week of May. Sow only the PAU recommended hybrids/varieties. To avoid the adverse effect of excess rainfall, particularly at seedling emergence, sow the maize seed on top centre of the bed with row-to-row spacing of 67.5 cm and plant to plant spacing of 18 cm or sowing should be done on the side of ridges preferably 6-7 cm above base with 60 cm apart rows and plant to plant spacing should be 20 cm.
ਪੰਜਾਬੀ (Punjabi): • ਮਈ ਮਹੀਨੇ ਦੇ ਅਖੀਰ ਵਿੱਚ ਮੱਕੀ ਦੀ ਕਾਸ਼ਤ ਸ਼ੁਰੂ ਕਰੋ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕਿਸਮਾਂ ਹੀ ਬੀਜੋ। ਖੇਲਾਂ ਵਿੱਚ ਮੱਕੀ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਮੱਕੀ ਦੀ ਬਿਜਾਈ 67.5 ਸੈਂਟੀਮੀਟਰ ਬੈੱਡ ਦੇ ਵਿਚਕਾਰ 3-5 ਸੈਂਟੀਮੀਟਰ ਡੂੰਘਾਈ ਤੇ ਕਰੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 18 ਸੈਂਟੀਮੀਟਰ ਰੱਖੋ ਜਾਂ 60 ਸੈਂਟੀਮੀਟਰ ਦੀ ਵਿੱਥ ਤੇ ਵੱਟਾਂ ਦੇ ਪਾਸੇ ਤੇ 6-7 ਸੈਂਟੀਮੀਟਰ ਦੀ ਉਚਾਈ ਤੇ ਬਿਜਾਈ ਕਰੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖੋ।
Cucumber
English: • Downy mildew of cucurbits can cause serious damage under weather conditions favourable for disease development. Farmers are advised to avoid flood irrigation and destroy overwintering vines to prevent this disease. Spray Chlorothalonil (Kavach) @ 400g/acre and Cymoxanil 8%+ Mancozeb 64% WP (Curzate M8) @ 600 gm/acre for effective control.
ਪੰਜਾਬੀ (Punjabi): • ਕੱਦੂ ਜਾਤੀ ਦੀਆਂ ਸਬਜ਼ੀਆਂ ਵਿੱਚ ਝੁਲਸ ਰੋਗ (ਡਾਊਨੀ ਮਿਲਡੀਉ) ਅਨੁਕੂਲ ਮੌਸਮੀ ਹਾਲਾਤਾਂ ਵਿੱਚ ਵੱਡਾ ਨੁਕਸਾਨ ਕਰ ਸਕਦੀ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਖੇਤਾਂ ਦਾ ਲਗਾਤਾਰ ਸਰਵੇਖਣ ਕਰੋ। ਭਾਰੀ ਸਿੰਚਾਈ (ਫਲੱਡ ਇਰੀਗੇਸ਼ਨ) ਤੋਂ ਬਚੋ। ਡਾਊਨੀ ਮਿਲਡੀਉ ਦੇ ਨਿਯੰਤਰਣ ਲਈ ਕਲੋਰੋਥੈਲੋਨਿਲ (ਕਵਚ) 400 ਗ੍ਰਾਮ ਪ੍ਰਤੀ ਏਕੜ ਜਾਂ ਸਾਇਮੋਕਸਾਨਿਲ 8% + ਮੈਨਕੋਜ਼ੇਬ 64% ਡਬਲਯੂ.ਪੀ. (ਕਰਜ਼ੇਟ-8) @ 600 ਗ੍ਰਾਮ ਪ੍ਰਤੀ ਏਕੜ ਦਾ ਛਿੜਕਾਅ ਕਰੋ।
Guava
English: • Application of light and frequent irrigations, white-washing or wrapping over the exposed trunk portions will protect the plants from intense heat. • Irrigated the bearing fruit plants such as citrus, mango, pear, etc. at proper interval as these are laden with fruits. • Cultivate the guava orchards in June so that the field can be made weed free and pupae of fruit flies can be exposed to reduce the menace of fruit fly.
ਪੰਜਾਬੀ (Punjabi): • ਨਵੇਂ ਨਰਮ ਪੌਦਿਆਂ ਨੂੰ ਗਰਮੀ ਤੋਂ ਬਚਾਉਣ ਲਈ ਲਗਾਤਾਰ ਅਤੇ ਹਲਕੀਆਂ ਸਿੰਚਾਈਆਂ ਕਰਦੇ ਰਹੋ, ਤਣਿਆਂ ਤੇ ਚੂਨੇ ਦਾ ਘੋਲ ਲਗਾਉ ਜਾਂ ਕਿਸੇ ਬੋਰੀ ਜਾਂ ਕੱਪੜੇ ਨਾਲ ਢੱਕ ਦਿੳ। • ਫ਼ਲਾਂ ਨਾਲ ਲੱਦੇ ਬੂਟੇ ਜਿਵੇਂ ਕਿ ਨਿੰਬੂ, ਅੰਬ, ਨਾਸ਼ਪਾਤੀ, ਆਦਿ ਨੂੰ ਪਾਣੀ ਸਹੀ ਵਕਫੇ਼ ਤੇ ਦਿੰਦੇ ਰਹੋ। • ਅਮਰੂਦਾਂ ਦੇ ਬਾਗਾ ਨੂੰ ਜੂਨ ਮਹੀਨੇ ਵਾਹ ਦਿਉ ਤਾਂ ਕਿ ਬਾਗ ਨਦੀਨ ਮੁਕਤ ਹੋ ਸਕਣ ਅਤੇ ਫਲ ਦੀ ਮੱਖੀ ਦੇ ਕੋਏ ਘੱਟ ਸਕਣ।
Buffalo
English: During hot weather, dairy animals face heat stress, reducing milk yield and health. Provide shade (trees/sheds) and cooling (fans, sprinklers) • Ensure clean, cool drinking water at all times • Feed during early morning/evening with good-quality fodder and add minerals/electrolytes • Maintain proper ventilation and avoid overcrowding • Watch for signs like panting, drooling and low intake • Give special care to high-yielding, pregnant and young animals • Avoid transport in peak heat and consult a veterinarian if symptoms worsen.
ਪੰਜਾਬੀ (Punjabi): ਗਰਮ ਮੌਸਮ ਦੌਰਾਨ, ਡੇਅਰੀ ਜਾਨਵਰ ਗਰਮੀ ਦੇ ਤਣਾਅ ਦਾ ਸਾਹਮਣਾ ਕਰਦੇ ਹਨ, ਜਿਸ ਨਾਲ ਦੁੱਧ ਦੀ ਪੈਦਾਵਾਰ ਅਤੇ ਸਿਹਤ ਘੱਟ ਜਾਂਦੀ ਹੈ। ਛਾਂ (ਰੁੱਖ/ਸ਼ੈੱਡ) ਅਤੇ ਕੂਲਿੰਗ (ਪੰਖੇ, ਛਿੜਕਾਅ) ਪ੍ਰਦਾਨ ਕਰੋ • ਹਰ ਸਮੇਂ ਸਾਫ਼, ਠੰਡਾ ਪੀਣ ਵਾਲਾ ਪਾਣੀ ਯਕੀਨੀ ਬਣਾਓ • ਸਵੇਰੇ/ਸ਼ਾਮ ਨੂੰ ਚੰਗੀ ਗੁਣਵੱਤਾ ਵਾਲੇ ਚਾਰੇ ਨਾਲ ਖੁਆਓ ਅਤੇ ਖਣਿਜ/ਇਲੈਕਟ੍ਰੋਲਾਈਟ ਸ਼ਾਮਲ ਕਰੋ • ਸਹੀ ਹਵਾਦਾਰੀ ਬਣਾਈ ਰੱਖੋ ਅਤੇ ਭੀੜ-ਭੜੱਕੇ ਤੋਂ ਬਚੋ • ਸਾਹ ਚੜ੍ਹਨ, ਲਾਰ ਆਉਣ ਅਤੇ ਘੱਟ ਮਾਤਰਾ ਵਿੱਚ ਖਾਣ ਵਰਗੇ ਸੰਕੇਤਾਂ 'ਤੇ ਨਜ਼ਰ ਰੱਖੋ • ਉੱਚ-ਉਪਜ ਦੇਣ ਵਾਲੇ, ਗਰਭਵਤੀ ਅਤੇ ਛੋਟੇ ਜਾਨਵਰਾਂ ਦਾ ਵਿਸ਼ੇਸ਼ ਧਿਆਨ ਰੱਖੋ • ਉੱਚ ਗਰਮੀ ਵਿੱਚ ਆਵਾਜਾਈ ਤੋਂ ਬਚੋ ਅਤੇ ਜੇਕਰ ਲੱਛਣ ਵਿਗੜ ਜਾਂਦੇ ਹਨ ਤਾਂ ਪਸ਼ੂਆਂ ਦੇ ਡਾਕਟਰ ਨਾਲ ਸਲਾਹ ਕਰੋ।
Bird
English: • Provide cool air flow using desert coolers, use sprinklers and foggers to reduce heat stress. Increase protein, minerals and vitamins in feed as the feed intake is reduced during summer. Provide electrolytes in drinking water. Do not provide feed during day hours to the birds as it will increase heat load. Fat content of the feed should be increased by 1-2% to meet the energy requirements in summer. Therefore, feed the birds during cool hours preferably during early hours in the morning and late in the evening. Use 1gm/10 lit ammonium chloride in drinking water to reduce temperature during summer. Monitor shed temp using thermometer and don’t disturb birds frequently.
ਪੰਜਾਬੀ (Punjabi): ਗਰਮੀ ਦੇ ਦਬਾਅ ਨੂੰ ਘਟਾਉਣ ਲਈ ਡੈਜ਼ਰਟ ਕੂਲਰਾਂ ਦੀ ਵਰਤੋਂ ਕਰਕੇ ਠੰਢੀ ਹਵਾ ਦਾ ਪ੍ਰਵਾਹ ਪ੍ਰਦਾਨ ਕਰੋ, ਫੁਹਾਰੇ ਅਤੇ ਫੋਗਰ ਦੀ ਵਰਤੋਂ ਕਰੋ। ਗਰਮੀਆਂ ਵਿੱਚ ਖੁਰਾਕ ਖਾਣ ਦੀ ਮਾਤਰਾ ਘੱਟ ਜਾਂਦੀ ਹੈ ਤਾਂ ਕਰਕੇ ਖੁਰਾਕ ਵਿੱਚ ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਵਧਾਓ। ਪੀਣ ਵਾਲੇ ਪਾਣੀ ਵਿੱਚ ਇਲੈਕਟ੍ਰੋਲਾਈਟਸ ਦਿਓ। ਮੁਰਗੀਆਂ ਨੂੰ ਖੁਰਾਕ ਠੰਡੇ ਸਮੇ ਭਾਵ ਸਵੇਰੇ ਅਤੇ ਸ਼ਾਮ ਨੂੰ ਪਾਓ ਅਤੇ ਫੀਡ ਵਿੱਚ ਤੇਲ ਦੀ ਮਾਤਰਾ 1-2% ਤੱਕ ਵਧਾ ਦਿਓ ਤਾਂ ਜੋ ਗਰਮੀਆਂ ਵਿੱਚ ਊਰਜਾ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ। ਛੱਤ ਉੱਪਰ ਪਾਣੀ ਦੀ ਟੰਕੀ ਪੂਰੀ ਨਾ ਭਰੋ। ਗਰਮੀਆਂ ਦੌਰਾਨ ਤਾਪਮਾਨ ਘਟਾਉਣ ਲਈ ਪੀਣ ਵਾਲੇ ਪਾਣੀ ਵਿੱਚ 1 ਗ੍ਰਾਮ ਅਮੋਨੀਅਮ ਕਲੋਰਾਈਡ ਨੂੰ 10 ਲੀਟਰ ਵਿੱਚ ਵਰਤੋਂ। ਥਰਮੋਮੀਟਰ ਦੀ ਵਰਤੋਂ ਕਰਕੇ ਸ਼ੈੱਡ ਦੇ ਤਾਪਮਾਨ ਦੀ ਨਿਗਰਾਨੀ ਕਰੋ ਅਤੇ ਪੰਛੀਆਂ ਨੂੰ ਵਾਰ-ਵਾਰ ਪਰੇਸ਼ਾਨ ਨਾ ਕਰੋ।