Get Accurate Weather Updates: Select Block

FIROZPUR
GHALL-KHURD
GURU-HAR-SAHAI
MAKHU
MAMDOT
ZIRA

Agro Advisories for Firozepur District

Weather Summary

English: Light rainfall is expected in the coming days. Maximum temperature 39.0-42.0˚C, minimum temperature 21.0-24.0˚C, air humidity is expected to be between 25-55% and wind speed 2.0-18.0 km/h.

ਪੰਜਾਬੀ (Punjabi): ਆਉਣ ਵਾਲੇ ਦਿਨਾਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 39.0-42.0 ਡਿਗਰੀ ਸੈਂਟੀ-ਗਰੇਡ, ਘੱਟ ਤੋਂ ਘੱਟ ਤਾਪਮਾਨ 21.0-24.0 ਡਿਗਰੀ ਸੈਂਟੀ-ਗਰੇਡ, ਹਵਾ ਵਿੱਚ ਨਮੀ 25-55% ਦੇ ਵਿਚਕਾਰ ਅਤੇ ਹਵਾ ਦੀ ਗਤੀ 2.0-18.0 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ।

General Advisory

English: Light rainfall is expected in the coming days, farmers are advised to apply irrigation to agricultural crops, fruit plants and vegetable crops at short intervals.

ਪੰਜਾਬੀ (Punjabi): ਆਉਣ ਵਾਲੇ ਦਿਨਾਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਕਿਸਾਨ ਵੀਰਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਫ਼ਸਲਾਂ, ਫ਼ਲਦਾਰ ਬੂਟਿਆਂ ਅਤੇ ਸਬਜ਼ੀਆਂ ਨੂੰ ਘੱਟ ਅੰਤਰਾਲਾਂ ਤੇ ਪਾਣੀ ਲਾਉਣ।

SMS Advisory

English: Light rainfall is expected in the coming days, farmers are advised to apply irrigation as per the requirement of the crops.

ਪੰਜਾਬੀ (Punjabi): ਆਉਣ ਵਾਲੇ ਦਿਨਾਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 39.0-45.0 ਡਿਗਰੀ ਸੈਂਟੀ-ਗਰੇਡ, ਘੱਟ ਤੋਂ ਘੱਟ ਤਾਪਮਾਨ 21.0-24.0 ਡਿਗਰੀ ਸੈਂਟੀ-ਗਰੇਡ, ਹਵਾ ਵਿੱਚ ਨਮੀ 25-60% ਦੇ ਵਿਚਕਾਰ ਅਤੇ ਹਵਾ ਦੀ ਗਤੀ 3.0-21.0 ਕਿਲੋਮੀ

Rice

English: • 20-25 May is the adequate time for the nursery sowing of rice varieties PR 113, 114, 121, 122, 128, 129, 131, 132 and 133• 25-31 May is the optimum time for the nursery sowing of rice varieties PR 127, PR 130 and HKR 47• Farmers are advised to apply irrigation to rice nursery during evening hours• If new leaves turns yellow then apply 2-3 sprays of 0.5-1.0% ferrous sulphate at weekly intervals• This time is also adequate for the testing of water and soil samples

ਪੰਜਾਬੀ (Punjabi): • 20-25 ਮਈ ਦਾ ਸਮਾਂ ਝੋਨੇ ਦੀ ਪਨੀਰੀ ਦੀ ਬਿਜਾਈ ਲਈ ਬਿਲਕੁੱਲ ਢੁੱਕਵਾਂ ਹੈ। ਕਿਸਾਨ ਵੀਰ ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫ਼ਾਰਿਸ਼ ਕਿਸਮਾਂ ਜਿਵੇਂਕਿ ਪੀ.ਆਰ 113, 114, 121, 122, 128, 129, 131, 132 ਅਤੇ 133 ਦੀ ਪਨੀਰੀ ਦੀ ਬਿਜਾਈ ਕਰ ਸਕਦੇ ਹਨ• 25-31 ਮਈ ਪੀ.ਆਰ 127, ਪੀ.ਆਰ 130 ਅਤੇ ਐਚ.ਕੇ.ਆਰ 47 ਦੀ ਪਨੀਰੀ ਦੀ ਬਿਜਾਈ ਲਈ ਬਿਲਕੁੱਲ ਢੁੱਕਵਾਂ ਹੈ• ਕਿਸਾਨ ਭਰਾਵਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਸ਼ਾਮ ਦੇ ਵੇਲੇ ਹੀ ਪਨੀਰੀ ਨੂੰ ਪਾਣੀ ਲਾਉਣ• ਜੇ ਪਨੀਰੀ ਦੇ ਨਵੇਂ ਪੱਤੇ ਪੀਲੇ ਪੈਣ ਤਾਂ 0.5-1.0% ਫ਼ੈਰਸ ਸਲਫ਼ੇਟ ਦੇ 2 ਤੋਂ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਅੰਤਰਾਲ ਤੇ ਕਰੋ• ਇਸ ਸਮੇਂ ਕਿਸਾਨ ਵੀਰ ਮਿੱਟੀ ਅਤੇ ਪਾਣੀ ਦੇ ਸੈਂਪਲਾਂ ਦੀ ਪਰਖ ਕਰਾ ਸਕਦੇ ਹਨ

Sugarcane

English: • Farmers are advised to apply irrigation at an interval of 7-10 days depending upon the type of soil

ਪੰਜਾਬੀ (Punjabi): • ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 7-10 ਦਿਨਾਂ ਦੇ ਵਕਫ਼ੇ ਤੇ ਜ਼ਮੀਨ ਦੀ ਕਿਸਮ ਅਨੁਸਾਰ ਗੰਨੇ ਦੀ ਫ਼ਸਲ ਨੂੰ ਪਾਣੀ ਲਾਉਣ

Cotton

English: • If the crop is 4-6 weeks old then apply Ist irrigation and afterthat apply irrigation at an interval of 2-3 weeks• Water stress management through Salicylic acid: To minimize loss of cotton yield owing to water stress (due to no rainfall or sudden canal closures), dissolve 12.5 g Salicylic acid in 375 ml of Ethyl alcohol and then add it to 125 litres of water for spraying crop per acre on stress appearance

ਪੰਜਾਬੀ (Punjabi): • ਜੇ ਨਰਮੇ ਦੀ ਫ਼ਸਲ 4-6 ਹਫ਼ਤਿਆਂ ਦੀ ਹੋ ਗਈ ਹੈ ਤਾਂ ਪਹਿਲਾ ਪਾਣੀ ਦਿਓ ਅਤੇ ਉਸ ਤੋਂ ਬਾਅਦ 2 ਜਾਂ 3 ਹਫ਼ਤਿਆਂ ਦੇ ਅੰਤਰਾਲ ਤੇ ਸਿੰਚਾਈ ਕਰੋ• ਸੈਲੀਸਿਲਕ ਐਸਿਡ ਨਾਲ ਔੜ ਪ੍ਰਬੰਧਨ: ਅਚਾਨਕ ਨਹਿਰੀ ਬੰਦੀ ਜਾਂ ਮੀਂਹ ਨਾ ਪੈਣ ਕਾਰਨ ਲੱਗੀ ਔੜ ਨਾਲ ਨਰਮੇ ਦੇ ਝਾੜ ਦੇ ਨੁਕਸਾਨ ਨੂੰ ਘੱਟ ਕਰਨ ਲਈ ਔੜ ਸਮੇਂ ਪ੍ਰਤੀ ਏਕੜ 12.5 ਗ੍ਰਾਮ ਸੈਲੀਸਿਲਕ ਐਸਿਡ ਨੰੁੂ 375 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲਣ ਉਪਰੰਤ 125 ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ

Green gram

English: • Apply need based irrigation to moong• When the crop is 55 days old, then apply last irrigation and afterthat no need to apply irrigation for timely harvesting of the matured pods

ਪੰਜਾਬੀ (Punjabi): • ਮੂੰਗੀ ਨੂੰ ਲੋੜ ਅਨੁਸਾਰ ਪਾਣੀ ਲਗਾਓ • ਮੂੰਗੀ ਨੂੰ 55 ਦਿਨਾਂ ਦੀ ਹੋਣ ਤੇ ਅਖੀਰਲਾ ਪਾਣੀ ਲਾਓ ਤਾਂ ਜੋ ਇੱਕ ਸਾਰ ਫ਼ਲੀਆਂ ਪੱਕ ਜਾਣ ਅਤੇ ਮੂੰਗੀ ਦੀ ਸਮੇਂ ਸਿਰ ਵਾਢੀ ਹੋ ਸਕੇ

Brinjal

English: • Farmers are advised to apply irrigation to vegetable crops at short intervals• If mite attack is noticed then spray of omite 57 EC @ 3 ml per litre of water

ਪੰਜਾਬੀ (Punjabi): • ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਘੱਟ ਅੰਤਰਾਲਾਂ ਤੇ ਸਬਜ਼ੀਆਂ ਨੂੰ ਸਿੰਚਾਈਆਂ ਦੇਣ• ਜੇ ਜੂੰ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ ਊਮਾਈਟ 57 ਈ ਸੀ ਦੀ ਸਪਰੇ 3 ਐਮ ਐਲ ਪ੍ਰਤੀ ਲੀਟਰ ਦੇ ਹਿਸਾਬ ਨਾਲ ਛਿੜਕਾਅ ਕਰਨ

Guava

English: Farmers are advised to apply irrigation to small fruit plants at shorter intervals.

ਪੰਜਾਬੀ (Punjabi): ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਛੋਟੇ ਫ਼ਲਦਾਰ ਬੂਟਿਆਂ ਨੂੰ ਘੱਟ ਅੰਤਰਾਲਾਂ ਤੇ ਹਲਕਾ ਪਾਣੀ ਲਾਉਣ।

Cow

English: • During hot weather, dairy animals face heat stress, reducing milk yield and health. Provide shade (trees/sheds) and cooling (fans, sprinklers)• Ensure clean, cool drinking water at all times• Feed during early morning/evening with good-quality fodder and add minerals/electrolytes• Maintain proper ventilation and avoid overcrowding• Watch for signs like panting, drooling and low intake• Give special care to high-yielding, pregnant and young animals• Avoid transport in peak heat and consult a veterinarian if symptoms worsen

ਪੰਜਾਬੀ (Punjabi): • ਗਰਮੀ ਦੇ ਮੌਸਮ ਵਿੱਚ ਦੁੱਧ ਵਾਲੇ ਪਸ਼ੂਆਂ ਨੂੰ ਹੀਟ ਸਟ੍ਰੈੱਸ ਹੋ ਜਾਂਦਾ ਹੈ, ਜਿਸ ਨਾਲ ਦੁੱਧ ਦੀ ਪੈਦਾਵਾਰ ਘੱਟ ਜਾਂਦੀ ਹੈ ਅਤੇ ਸਿਹਤ ਤੇ ਮਾੜਾ ਅਸਰ ਪੈਂਦਾ ਹੈ• ਪਸ਼ੂਆਂ ਲਈ ਛਾਂ (ਦਰੱਖਤ ਜਾਂ ਸ਼ੈੱਡ) ਅਤੇ ਠੰਡਕ (ਪੱਖੇ ਅਤੇ ਪਾਣੀ ਦੇ ਫ਼ੁਹਾਰਿਆਂ) ਦਾ ਪ੍ਰਬੰਧ ਕਰੋ• ਹਰ ਵੇਲੇ ਸਾਫ਼ ਅਤੇ ਠੰਡਾ ਪੀਣ ਵਾਲਾ ਪਾਣੀ ਉਪਲੱਬਧ ਹੋਣਾ ਚਾਹੀਦਾ ਹੈ• ਚਾਰਾ ਸਵੇਰੇ ਜਲਦੀ ਜਾਂ ਸ਼ਾਮ ਨੂੰ ਦਿਓ ਅਤੇ ਚੰਗੀ ਗੁਣਵੱਤਾ ਵਾਲੇ ਚਾਰੇ ਦੇ ਨਾਲ ਖਣਿਜ ਅਤੇ ਇਲੈਕਟ੍ਰੋਲਾਈਟ ਵੀ ਸ਼ਾਮਲ ਕਰੋ• ਹਵਾ ਦੇ ਆਦਾਨ ਪ੍ਰਦਾਨ ਲਈ ਵੈਂਟੀਲੇਸ਼ਨ ਬਣਾਈ ਰੱਖੋ ਅਤੇ ਪਸ਼ੂਆਂ ਦੀ ਜ਼ਿਆਦਾ ਭੀੜ ਨਾ ਹੋਣ ਦਿਓ• ਲੱਛਣਾਂ ਤੇ ਨਜ਼ਰ ਰੱਖੋ ਜਿਵੇਂ ਕਿ ਹੱਫਣਾ, ਲਾਰ ਟਪਲਣਾ ਅਤੇ ਖੁਰਾਕ ਘੱਟ ਖਾਣਾ। ਵੱਧ ਦੁੱਧ ਦੇਣ ਵਾਲੇ, ਗਰਭਵਤੀ ਅਤੇ ਛੋਟੇ ਪਸ਼ੂਆਂ ਦੀ ਖਾਸ ਸੰਭਾਲ ਕਰੋ• ਤੇਜ਼ ਗਰਮੀ ਦੌਰਾਨ ਪਸ਼ੂਆਂ ਦੀ ਢੋਆ-ਢੁਆਈ ਤੋਂ ਗੁਰੇਜ਼ ਕਰੋ ਅਤੇ ਜੇ ਕਿਸੇ ਬਿਮਾਰੀ ਦੇ ਲੱਛਣ ਵੱਧ ਜਾਣ ਤਾਂ ਵੈਟਰਨਰੀ ਡਾਕਟਰ ਨਾਲ ਸੰਪਰਕ ਕਰੋ